Below are a few sample poems from Harchand's published works.
ਲਿਖਾਰੀ ਅਤੇ ਵਪਾਰੀ
ਲਿਖਾਰੀ...
ਜੋ ਸਮਾ ਤੂੰ ਲਿਖਣ ਤੇ ਲਾਇਆ,ਜੇ ਕਰ ਕੰਮ ਤੇ ਲਾ ਲੈਂਦਾ
30 ਸਾਲਾਂ ਵਿਚ ਮੇਰੇ ਮਿਤਰਾ ,ਤੂੰ ਡਾਲਰ ਬੜੇ ਬਣਾ ਲੈਂਦਾ
ਪੈਸੇ ਨਾਲ ਪੁਜੀਸਨ ਬਣਦੀ,ਕੋਈ ਕਾਰੋਵਾਰ ਚਲਾ ਲੈਂਦਾ
ਧਨੀਆਂ ਦੀ ਸੂਚੀ ਵਿਚ ਆਪਣਾ,ਤੂੰ ਚੰਦ ਨਾਂਮ ਲਿਖਾ ਲੈਂਦਾ।
ਲਿਖਾਰੀ...
ਗੱਲ ਤਾਂ ਤੇਰੀ ਸੱਚੀ ਮਿਤਰਾ,ਮੈਂ ਪੈਸਾ ਹੋਰ ਕਮਾ ਲੈਂਦਾ
ਰੁੱਖਾਂ ਦੇ ਸੰਗ ਮੁਕਣ ਛਾਵਾਂ,ਸਮਾ ਸਭ ਨੂੰ ਢਾਹ ਲੈਂਦਾ
ਕਿਨੇ ਧਨੀ ਹੋ-ਹੋ ਤੁਰਗੇ,ਕੌਣ ਕਿਸੇ ਦਾ ਨਾਂ ਲੈਂਦਾ
ਰੱਬ ਵਰਗੇ ਇਹ ਪਾਠਕ ਮੇਰੇ,ਕਿਨੇ ਚੰਦ ਗੁਆ ਲੈਂਦਾ
ਜਿਸ ਰਾਹ ਉਤੇ ਮਾਲਕ ਪਾਏ,ਰਾਹੀ ਉਹੀ ਰਾਹ ਲੈਂਦਾ
ਕਿਂਝ ਬਣਦੀ ਕਵਿਤਾ ਗੁਰਬਾਣੀ,ਜੇ ਨਾਨਕ ਹੱਟੀ ਪਾ ਲੈਂਦਾ।
- ਹਰਚੰਦ ਸਿੰਘ ਬਾਗੜੀ
ਛੱਡ ਖਹਿੜਾ ਸ਼ਰਾਬ ਦਾ
ਆਏ ਜੁੜ ਕੇ ਰਿਸਤੇਦਾਰ ਮੇਰੇ,ਕੋਲੇ ਬੈਠ ਕੇ ਮੈਨੂ ਸਮਝਾਉਣ ਲੱਗੇ
ਛੱਡ ਖਹਿੜਾ ਸ਼ਰਾਬ ਦਾ ਤੂੰ ਸ਼ੇਰਾ,ਨੁਕਸ ਪੀਣ ਦੇ ਮੈਨੂੰ ਗਣਾਨ ਲੱਗੇ
ਪੱਟੇ ਏਸਦੇ ਮੁੜ ਨਾਂ ਤਾਬ ਆਏ,ਕਿੱਸੇ ਹੋਰਾਂ ਦੇ ਚੰਦ ਸਣਾਨ ਲੱਗੇ
ਬੋਤਲ ਖੋਹਲ ਕੇ ਅੱਗੇ ਜਦ ਰੱਖੀ,ਦੋ-ਦੋ ਲਾ ਗਏ ਘਰ ਨੂੰ ਜਾਣ ਲੱਗੇ ।
- ਹਰਚੰਦ ਸਿੰਘ ਬਾਗੜੀ
ਗੰਦਲਾਂ ਦੀ ਰਾਖੀ
ਗੰਦਲਾਂ ਦੀ ਰਾਖੀ ਭੇਜਿਆ ਸਾਨੂੰ ਸੋਟੀ ਫੜਾ ਕੇ
ਖਤਾਂ ਦੇ ਬੱਨੇ੍ ਖੜ ਗਏ ਅਸੀਂ ਪਹਿਰਾ ਚੜਾ੍ ਕੇ
ਏਸ ਕਦਰ ਮਿੱਠਾ ਬੋਲੇ ਮਿੱਠੀ ਜ਼ੁਬਾਨ ਵਾਲੇ
ਉਹ ਗੰਦਲਾਂ ਵੀ ਲੈਗੇ,ਉਹ ਵੀ ਸਾਤੋਂ ਤੁੜਾ੍ਕੇ
- ਹਰਚੰਦ ਸਿੰਘ ਬਾਗੜੀ
ਲਾਈ-ਲੱਗ
ਲਾਈ-ਲੱਗ ਚੰਦ ਕੰਨਾਂ ਦਾ ਕੱਚਾ,ਆਪਦੀ ਹਿਂਡ ਪੁਗਾਵੇ
ਲੋੜੋਂ ਵੱਡਾ ਘਰ ਬਣਾ ਕੇ,ਹੁਣ ਬੈਠਾ ਪਛਤਾਵੇ
ਜਦੋਂ ਦਾ ਉਸ ਘਰ ਬਣਾਇਆ,ਦੋ-ਦੋ ਸ਼ਿਫਟਾਂ ਲਾਵੇ
ਫ਼ਿਕਰਾਂ ਨੇ ਉਹ ਕਮਲਾ ਕੀਤਾ,ਨਿੱਤ ਗੋਲੀਆਂ ਖਾਵੇ
ਦਿਨ-ਰਾਤ ਕਮਾਈਆਂ ਕਰਕੇ ,ਬੈਂਕਾਂ ਦੇ ਮੂਹ ਪਾਵੇ
ਵੱਡੇ-ਵੱਡੇ ਬਿਲ ਜਦ ਆਉਂਦੇ,ਹੀਟ-ਲਾਈਟ ਨਾ ਲਾਵੇ
ਵਿਚ ਜਕੂਜੀ(ਵੱਢਾ ਟੱਬ)ਦੇ,ਹੁਣ ਰੱਖ ਕੇ ਬਾਲਟੀ ਨਾ੍ਵੇ ।
- ਹਰਚੰਦ ਸਿੰਘ ਬਾਗੜੀ
30 ਡਾਲਰ ਦੀ ਬੋਤਲ
ਤੂੰ 30 ਡਾਲਰ ਦੀ ਬੋਤਲ ਲਿਆਂਦੀ,ਮੈਂ 30 ਦੇ ਤਿੰਨ ਸੂਟ
ਸੂਟ ਪਾ ਕੇ ਮੈਨੂੰ ਚੜਿ੍ਆ ਜੋਵਨ,ਤੇ ਤੈਨੂੰ ਪੀ ਕੇ ਭੂਤ
ਪੀ ਕੇ ਜੋ ਤੂੰ ਕੰਮ ਵਿਗਾੜੇ,ਮੈ ਉਹ ਕੀਤੇ ਸੂਤ
ਮੈ ਹੰਢਾਏ ਸਾਲ ਚੰਦ,ਤੈਂ ਪੀ ਕੇ ਦਿੱਤੀ ਮੂਤ ।
- ਹਰਚੰਦ ਸਿੰਘ ਬਾਗੜੀ
ਰੁੱਖ ਅਤੇ ਵੇਲ`
ਨਿੱਕੀ ਜਹੀ ਇਕ ਵੇਲ ਨਤਾਣੀ,ਧਰਤੀ ਕੁੱਖੋਂ ਜਾਈ
ਉਹ ਸਹਾਰਾ ਲੈਣ ਵਾਸਤੇ,ਰੁੱਖ ਦੇ ਵੱਲ ਨੂੰ ਧਾਈ
ਰੁੱਖ ਨੂੰ ਸਭ ਨੇ ਚੌਕਸ ਕੀਤਾ,ਇਸ ਤੋਂ ਬਚਣਾ ਭਾਈ
ਤੇਰਾ ਹੀ ਗਲ ਘੁਟਣਾ ਇਸ ਨੇ,ਜੇ ਤੈਂ ਗਲ ਨਾਲ ਲਾਈ
ਰੁੱਖ ਨੇ ਸਭ ਦੀ ਗਲ ਠੁਕਰਾ ਕੇ,ਆਪਣੀ ਬੁਕਲ ਚਾਈ
...
ਮੇਰਾ ਕੀ ਵਿਗਾੜੂ ਇਹੇ,ਇਸ ਦੇ ਪੱਤਰ ਢਾਈ
ਹੌਲੀ-ਹੌਲੀ ਵੇਲ ਰੁੱਖ ਦੀ,ਹਰ ਟਾਹਣੀ ਤੇ ਛਾਈ
ਰੁੱਖ ਦੇ ਸਾਰੇ ਫੁੱਲ-ਪੱਤ ਸੂਤੇ ਉਸ ਐਸੀ ਕੰਘੀ ਪਾਈ
ਇਸ ਤਰਾ੍ ਜਦ ਵੇਲ ਨਸੇ ਦੀ ,ਜਿਸਮਾਂ ਤੇ ਚੜ੍ ਜਾਏ
ਗੇਲੀਆਂ ਜਹੇ ਸਰੀਰਾਂ ਨੂੰ ਇਹ,ਘੁਣ ਵਾਂਗਣ ਖਾ ਜਾਏ
- ਹਰਚੰਦ ਸਿੰਘ ਬਾਗੜੀ
|