Below are some sample quotes from Harchand's published works:
Two Liners or Dhoe ( ਦੋਹੇ )
ਚੰਦ ਜੇ ਮਾਫੀ ਮੰਗਿਆਂ,ਮਸਲਾ ਹੋਜੇ ਹੱਲ
ਇਸਤੋਂ ਸੌਖੀ ਜੱਗ ਤੇ, ਹੋਰ ਨਹੀਂ ਕੋਈ ਗੱਲ ॥
ਫਿਰਦੀ ਦੁਨੀਆਂ ਬੌਂਦਲੀ,ਰਹਿਜੇ ਮੇਰਾ ਨੱਕ
ਕੀ ਫੈਦਾ ਨੱਕ ਦਾ ,ਜੇ ਤੁੜਵਾਲਿਆ ਲੱਕ ।
ਪੈਸੇ ,ਪੁਤਰ,ਪਲਟਣਾਂ,ਚੰਦ ਨਾਂ ਕਰੀਏ ਮਾਨ
ਆਪਣੇ ਕਿਲੇ ਚ ਕੈਦ ਹੋ ਮੋਇਆ ਸ਼ਾਹਜਹਾਂਨ।
ਜੇ ਤੂੰ ਰਾਣੀ ਬਣਨਾ,ਚੰਦ ਪਤੀ ਨੂੰ ਰਾਜ ਬਹਾ
ਉਸਨੂੰ ਕਮਲਾ ਆਖ ਕੇ,ਕਮਲੀ ਨਾ ਅਖਵਾ ।
ਜੋ ਚੰਦ ਪੇਕੇ ਪਾਲਦੀ,ਉਹ ਕੁਚੱਜੀ ਨਾਰ
ਆਪਣੇ ਹੱਥੀਂ ਆਪਣਾ,ਪੱਟ ਲਏ ਘਰ-ਬਾਰ ।
ਬਾਬੇ ਪਾਇਆ ਗਾਤਰਾ,ਚੰਦ ਪੋਤੇ ਕੱਢੀ ਟਿੰਡ
ਬਾਬਾ ਪੁਛੇ ਜੋਗੀਆ ,ਕਿਹੜਾ ਤੇਰਾ ਪਿੰਡ ।
ਚੰਦ ਅਸਮਾਨ ਤੋਂ ਨਿੱਤ ਕਰੇ, ਧਰਤੀ ਨੂੰ ਫਰਿਆਦ
ਭੇਜ ਪੰਜਾਬੀ ਆਪਣੇ,ਜੋ ਮੈਨੂੰ ਕਰਨ ਆਵਾਦ ।
ਮੁੱਲ ਵੀ ਲਾਇਆ ਦੁੱਗਣਾ ,ਚੰਦ ਘੱਟ ਵੀ ਰਿਹਾ ਤੋਲ
ਸ਼ੀਸੇ ਵਿਚ ਜੜਾ ਕੇ, ਉਸ ਨਾਨਕ ਰੱਖਿਆ ਕੋਲ ।
|